ਓਸਦਾ ਹੁਸਨ ਅਾਫਤਾਬ ਸੀ, ਤੋਰ ਮਾਹਤਾਬ ਸੀ ਤੇ ਸੋਚ ਲਾਜਵਾਬ ਸੀ।ਗੱਲ੍ਹਾਂ 'ਚੋਂ ਨੁੱਚੜਦੀ ਲਾਲੀ ਏਵੇਂ,ਿਜਵੇਂ ਕੋਈ ਤਾਜਾ ਿਖਿੜਅਾ ਗੁ਼ਲਾਬ ਸੀ।ਮੇਰੇ ਲਈ ਰਹੀ ਉਹ ਿੲਕ ਗੁੰਝਲਦਾਰ ਕਹਾਵਤ ਪਰ ਹੋਰਾਂ ਲਈ ਿੲਕ ਖੁੱਲ੍ਹੀ ਿਕਤਾਬ ਸੀ। ਕਰੋੜਾਂ ਅਤੇ ਲੱਖਾਂ ਤੋਂ ਸੀ ਵੱਧ ਉਹਨੂੰ ਜਾਿਣਆ ਪਰ ਓਹਦੇ ਲਈ ਮੈਂ ਮਾਸੇ ਤੋਿਲਅਾਂ  ਿਹਸਾਬ ਸੀ।ਯਾਰਾਂ ਦੀਆਂ ਮਹਿਫਲਾਂ 'ਚ ਿਟੱਚ ਸਾਂ ਮੈਂ ਓਹਦੇ ਲਈ ਪਰ ਮੇਰੇ ਲਈ ਓਹ ਹਰ ਵੇਲੇ ਹੀ ਜਨਾਬ ਸੀ।ਪਤਾ ਸੀ ਿਕ ਕਦੇ ਫੜ ਨਾ ਸਕਾਂਗਾ, ਓਸ ਵੰਝਲੀ ਦੀ ਧੁਨ ਨੂੰ,ਹੁਣ ਮੇਰੀ ਹਾਰ ਦਾ ਤਰਾਨਾ ਹੀ ਉਹ ਮੇਰਾ ਲਈ ਿਖਤਾਬ ਸੀ। ਜੇ ਿੲਕ ਵਾਰ ਕਿਹ ਿਦੰਦੀ,ਵਾਰ ਿਦੰਦੇ ਜੱਗ ਸਾਰਾ ਪਰ ਓਹਦੀ ਹੀ ਨੀਅਤ ਸ਼ਾਿੲਦ ਮੁੱਢ ਤੋਂ ਖਰਾਬ ਸੀ॥

No comments:

Post a Comment